Google — Year In Search 2021

Google — Year In Search 2021

SUBTITLE'S INFO:

Language: Punjabi

Type: Human

Number of phrases: 51

Number of words: 556

Number of symbols: 2482

DOWNLOAD SUBTITLES:

DOWNLOAD AUDIO AND VIDEO:

SUBTITLES:

Subtitles prepared by human
00:00
["ਇਸ ਸਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ"] [ਪਿਆਨੋ ਦੀ ਵਿਚਾਰਸ਼ੀਲ ਧੁਨ ਮੁੜ-ਮੁੜ ਵੱਜਣ ਲੱਗੀ] [“ਇਸ ਸਾਲ ਦੁਨੀਆ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇਹ ਖ਼ੋਜਾਂ ਕੀਤੀਆਂ”] [ਥੱਕੀ ਹੋਈ ਆਵਾਜ਼ ਵਿੱਚ ਬੋਲਦੀ ਔਰਤ] ਇਹ ਸਾਲ ਮੇਰੇ ਲਈ ਬਹੁਤ ਚੁਨੌਤੀਪੂਰਨ ਰਿਹਾ। [“ਠੀਕ ਕਿਵੇਂ ਹੋਈਏ” ਸਪੈਨਿਸ਼ ਵਿੱਚ] [“ਠੀਕ ਕਿਵੇਂ ਹੋਈਏ” ਇੰਡੋਨੇਸ਼ੀਅਨ ਵਿੱਚ] [“ਠੀਕ ਕਿਵੇਂ ਹੋਈਏ” ਰਸ਼ੀਅਨ ਵਿੱਚ] ਮੈਂ ਟੁੱਟ ਚੁੱਕੀ ਹਾਂ। [“ਠੀਕ ਕਿਵੇਂ ਹੋਈਏ”] [“ਠੀਕ ਹੋਣਾ”] ਮੈਂ ਠੀਕ ਹੋ ਰਹੀ ਹਾਂ। [“ਕਿਸੇ ਦਾ ਸਨਮਾਨ ਕਿਵੇਂ ਕੀਤਾ ਜਾਵੇ”] [ਇੱਕ ਬ੍ਰਿਟਿਸ਼ ਔਰਤ ਦੀ ਆਵਾਜ਼] ਮੈਂ ਇਸ ਯਾਦਗਾਰੀ ਕੰਧ ਵਿਖੇ ਹਾਂ। [“ਕਿਸੇ ਦਾ ਸਨਮਾਨ ਕਿਵੇਂ ਕੀਤਾ ਜਾਵੇ”] ਮੇਰੀ ਚਾਹਤ, ਆਪਣੀ ਮਾਂ ਦੀ ਯਾਦ ਵਿੱਚ ਕੁਝ ਕਰਨ ਦੀ ਸੀ। [“ ਕੀ ਦੁਬਾਰਾ ਫਿਰ ਲਾਕਡਾਊਨ ਲਗੇਗਾ”] [ ਇੱਕ ਔਰਤ ਕਹਿ ਰਹੀ ਹੈ] ਪਤਾ ਨਹੀਂ ਕਿਉਂ ਮੈਨੂੰ ਘਬਰਾਹਟ ਹੋ ਰਹੀ ਹੈ। ਜਾਹਿਰ ਹੈ ਕਿ ਇਸ ਸਮੇਂ ਜੋ ਹਾਲਾਤ ਹਨ, ਉਸਦੀ ਵਜ਼ਹ ਨਾਲ ਅਜਿਹਾ ਹੋਣਾ ਆਮ ਗੱਲ ਹੈ। [“ਆਪਣੀ ਮਾਨਸਿਕ ਸਿਹਤ ਦਾ ਖ਼ਿਆਲ ਕਿਵੇਂ ਰੱਖਿਆ ਜਾਵੇ”] [ਨਾਓਮੀ ਓਸਾਕਾ ਬੋਲਦੇ ਹੋਏ] ਮੇਰਾ ਖ਼ਿਆਲ ਕੁਝ ਸਮੇਂ ਲਈ ਛੁੱਟੀ ਲੈਣ ਦਾ ਹੈ। [ਆਈਜ਼ੈਕ ਫ੍ਰੈਰੇ ਬੋਲਦੇ ਹੋਏ] ਤੁਸੀਂ ਇਸ ਵਿੱਚੋਂ ਨਿਕਲ ਸਕਦੇ ਹੋ। ਅਤੇ ਜੇ ਤੁਸੀਂ ਇਸ ਵਿੱਚੋਂ ਨਿਕਲ ਜਾਂਦੇ ਹੋ, [“ਮਜ਼ਬੂਤ ਕਿਵੇਂ ਬਣੇ ਰਹੀਏ”] ਤਾਂ ਪਰਲੇ ਪਾਰ ਇਸ ਦਾ ਇਨਾਮ ਬਹੁਤ ਵੱਡਾ ਹੈ। [“ ਮੈਨੂੰ ਵੈਕਸੀਨ ਕਦੋਂ ਮਿਲ ਸਕਦੀ ਹੈ”] [ਕਿਸੇ ਮਰਦ ਦੀ ਆਵਾਜ਼] ਬਾਕੀ ਸਾਰਿਆਂ ਵਾਂਗ ਮੈਂ ਆਪਣੇ ਭਾਈਚਾਰੇ ਨੂੰ ਬਚਾਉਣ ਲਈ ਆਪਣਾ ਛੋਟਾ ਜਿਹਾ ਯੋਗਦਾਨ ਦੇਣ ਦੀ ਕੋਸ਼ਿਸ਼ ਵਿੱਚ ਹਾਂ। [ਔਰਤ ਦੀ ਆਵਾਜ਼] ਟਾ-ਡਾ! [“ਹਾਲਾਤਾਂ ਦੇ ਅਨੁਸਾਰ ਕਿਵੇਂ ਢਲੀਏ”] [ਮਰਦ ਦੀ ਆਵਾਜ਼] ਮੈਂਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਫਿਰ ਤੋਂ ਖੁੱਲ੍ਹ ਗਏ ਹਾਂ। ਅਤੇ ਮੈਂ ਮਾਸਕ ਓਹਲੇ ਮੁਸਕਰਾ ਰਹੀ ਹਾਂ। [ਖੇਡ ਘੋਸ਼ਣਾਕਰਤਾ ਦੀ ਆਵਾਜ਼] ਉਸ ਦਿਨ ਦੇ ਜ਼ਬਰਦਸਤ ਦ੍ਰਿਸ਼ [“ਵਾਪਸੀ ਕਿਵੇਂ ਕਰੀਏ”] ਖੇਡ ਪ੍ਰੇਮੀ ਪਰਤੇ। [ਲਿਨ-ਮੈਨੁਅਲ ਮਿਰਾਂਡਾ ਬੋਲਦੇ ਹੋਏ] ਥੀਏਟਰ ਪਰਤਣ ‘ਤੇ ਤੁਹਾਡਾ ਸਵਾਗਤ ਹੈ! [ਖੇਡ ਪ੍ਰੇਮੀ ਹੌਸਲਾ ਵਧਾਉਂਦੇ ਹੋਏ] [ਬਿਲੀ ਈਲਿਸ਼ ਬੋਲਦੇ ਹੋਏ] ਕਾਫ਼ੀ ਸਮਾਂ ਬੀਤ ਗਿਆ! [ਖੇਡ ਪ੍ਰੇਮੀ ਹੌਸਲਾ ਵਧਾਉਂਦੇ ਹੋਏ] [“ਆਪਣੀ ਹਸਤੀ ਕਿਵੇਂ ਜ਼ਾਹਿਰ ਰੱਖੀਏ”] [ਏਲੀਅਟ ਪੇਜ ਬੋਲਦੇ ਹੋਏ] ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਰਹੇ ਹੋ, ਅਤੇ ਤੁਸੀਂ ਸੋਚਦੇ ਹੋ, “ਇਹ ਹਾਂ ਮੈਂ।” [“ਮੇਰਾ ਉਦੇਸ਼ ਕੀ ਹੈ”] [ਮਾਈਕਲ ਕੇ. ਵਿਲੀਅਮਜ਼ ਬੋਲਦੇ ਹੋਏ] ਆਪਣੀ ਹਸਤੀ ਨੂੰ ਉੱਤਮ ਬਣਾਓ। ਸੁਫ਼ਨੇ ਦੇਖਣਾ ਕਦੇ ਨਾ ਛੱਡੋ।
01:06
ਉਹ ਤੁਹਾਨੂੰ ਕੀ ਕਹਿੰਦੇ ਹਨ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। [ਦਰਸ਼ਕ ਤਾੜੀਆਂ ਵਜਾ ਰਹੇ ਹਨ] [ਸੰਗੀਤ ਰੁਕ ਗਿਆ ਹੈ] [ਜੱਜ ਪੀਟਰ ਏ. ਕਾਹਿਲ ਬੋਲਦੇ ਹੋਏ] ...ਅਸੀਂ ਸਾਰੇ ਜਿਊਰੀ, ਪ੍ਰਾਪਤ ਹੱਕਾਂ ਅਧੀਨ ["ਅੱਗੇ ਕਿਵੇਂ ਵਧਣਾ ਹੈ"] ਅਸੀਂ ਤਿੰਨ ਦੀ ਗਿਣਤੀ ਕਰਦੇ ਹੋਏ ਮੁਲਜਿਮ ਨੂੰ ਦੋਸ਼ੀ ਕਰਾਰ ਕਰਦੇ ਹਾਂ। [“ਡਰਾਈਵਿੰਗ ਲਸੰਸ” ਓਲੀਵੀਆ ਰੋਡਰੀਗੋ ਵੱਲੋਂ] [“ਏਸ਼ੀਆਈ ਲੋਕਾਂ ਪ੍ਰਤੀ ਨਫ਼ਰਤ ਬੰਦ ਕਰੋ”] [ਸੈਂਡ੍ਰਾ ਓਹ ਬੋਲਦੇ ਹੋਏ] ਮੈਨੂੰ ਏਸ਼ੀਆਈ ਹੋਣ ‘ਤੇ ਮਾਣ ਹੈ। [ਖੇਡ ਪ੍ਰੇਮੀ ਹੌਸਲਾ ਵਧਾਉਂਦੇ ਹੋਏ] [“ਆਪਣੀ ਆਵਾਜ਼ ਦੀ ਵਰਤੋਂ ਕਿਵੇਂ ਕਰਨੀ ਹੈ”] [ਬ੍ਰਾਇਨਾ ਫਰੂਏਨ ਬੋਲ ਰਹੀ ਹੈ] ਅਸੀਂ ਡੁਬ ਨਹੀਂ ਰਹੇ, ਅਸੀਂ ਲੜ ਰਹੇ ਹਾਂ। [“ਸਾਡੇ ਗ੍ਰਹਿ ਦੀ ਮਦਦ ਕਿਵੇਂ ਕਰੀਏ”] [ਵੈਨੇਸਾ ਨਕਾਤੇ ਬੋਲ ਰਹੀ ਹੈ] ਅਸੀਂ ਜਲਵਾਯੂ ਅਨਿਆਂ ਨੂੰ ਲੈ ਕੇ ਚੁੱਪ ਨਹੀਂ ਰਹਿ ਸਕਦੇ। ਕੋਈ ਵੀ ਕਾਰਵਾਈ ਛੋਟੀ ਨਹੀਂ ਹੁੰਦੀ। ["ਤੁਹਾਡੇ ਭਾਈਚਾਰੇ ਦੀ ਮਦਦ ਕਰਨ ਦੇ ਤਰੀਕੇ"] [ਮਰਦ ਦੀ ਆਵਾਜ਼] ਸਾਨੂੰ ਭਾਈਚਾਰੇ ਲਈ ਇਕੱਜੁਟ ਹੋਣਾ ਹੈ, ਅਤੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ। [“ਮੈਂ ਆਪਣੇ ਪਰਿਵਾਰ ਨੂੰ ਕਦੋਂ ਮਿਲ ਸਕਦਾ/ਸਕਦੀ ਹਾਂ”] [ਰੋਂਦੀ ਔਰਤ ਬੋਲਦੇ ਹੋਏ] ਮੇਰਾ ਬੇਟਾ। [ਖ਼ੁਸ਼ੀ ਵਿੱਚ ਹੱਸਦਿਆਂ ਅਤੇ ਰੋਂਦਿਆਂ] [ਅਮੈਂਡਾ ਗੋਰਮੈਨ ਬੋਲਦੇ ਹੋਏ] ਦੁੱਖ ਦੇ ਨਾਲ-ਨਾਲ, ਅਸੀਂ ਵੱਡੇ ਵੀ ਹੋਏ। [“ਆਸ਼ਾਵਾਦੀ ਕਿਵੇਂ ਬਣੀਏ”] ਭਾਵੇਂ ਅਸੀਂ ਦੁਖ ਝੱਲਿਆ, ਪਰ ਅਸੀਂ ਉਮੀਦ ਨਹੀਂ ਛੱਡੀ। ਕਿ ਭਾਵੇਂ ਅਸੀਂ ਥੱਕ ਗਏ, ਪਰ ਅਸੀਂ ਕੋਸ਼ਿਸ਼ ਕੀਤੀ। ਅਸੀਂ ਹਮੇਸ਼ਾ ਜੁੜੇ ਰਹਾਂਗੇ, ਜੇਤੂ ਰਹਾਂਗੇ। [“ਉਨ੍ਹਾਂ ਸਭ ਨਾਲ, ਜੋ ਪਰਤਣ ਲਈ ਲੜ ਰਹੇ ਹਨ”] [ਸੰਗੀਤ ਹੌਲੀ-ਹੌਲੀ ਮੱਧਮ ਹੁੰਦਾ ਹੈ] [“ਲੱਭਦੇ ਰਹੋ”] [ਸੰਗੀਤ ਹੌਲੀ-ਹੌਲੀ ਬੰਦ ਹੁੰਦਾ ਹੈ]

DOWNLOAD SUBTITLES: